ਮੁੱਖ ਸਮੱਗਰੀ ਤੇ ਜਾਓ

ਡੱਲਸ ਅਤੇ ਸ਼ੈਂਟਿਲੀ, ਵਰਜੀਨੀਆ ਵਿੱਚ ਦਿਲ ਦੇ ਡਾਕਟਰ

ਵਧੀਆ ਦੇਖਭਾਲ,
ਜਿਸ ਤੇ ਤੁਸੀਂ ਭਰੋਸਾ ਕਰ ਸਕਦੇ ਹੋ।

Stone Springs Heart Specialists ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਤਜਰਬੇਕਾਰ ਡਾਕਟਰਾਂ, ਆਧੁਨਿਕ ਤਕਨੀਕ ਅਤੇ ਹਰ ਮਰੀਜ਼ ਮੁਤਾਬਕ ਦੇਖਭਾਲ ਨੂੰ ਇਕੱਠਾ ਕਰਦੇ ਹਾਂ, ਤਾਂ ਜੋ ਮਰੀਜ਼ਾਂ ਦਾ ਦਿਲ ਲੰਬੇ ਸਮੇਂ ਤੱਕ ਤੰਦਰੁਸਤ ਰਹੇ। ਅਪੌਇੰਟਮੈਂਟ ਔਨਲਾਈਨ ਬੁੱਕ ਕੀਤੀ ਜਾ ਸਕਦੀ ਹੈ।

ਡਾ. ਵਰਮਾ ਪੰਜਾਬੀ ਬੋਲਦੇ ਹਨ

ਔਨਲਾਈਨ ਬੁਕਿੰਗ ਅੰਗਰੇਜ਼ੀ ਵਿੱਚ ਹੈ। ਜੇ ਤੁਹਾਨੂੰ ਮਦਦ ਚਾਹੀਦੀ ਹੈ, ਤਾਂ (571) 586-5700 ਤੇ ਕਾਲ ਕਰੋ, ਅਸੀਂ ਤੁਹਾਡੀ ਅਪੌਇੰਟਮੈਂਟ ਬੁੱਕ ਕਰ ਦਿਆਂਗੇ।

ਡੱਲਸ
ਸੋਮ · ਸਵੇਰੇ 8 – ਦੁਪਹਿਰ 3:30
ਰਸਤਾ
ਸ਼ੈਂਟਿਲੀ
ਮੰਗਲ ਅਤੇ ਵੀਰ · ਸਵੇਰੇ 8 – ਸ਼ਾਮ 5
ਐਤ · ਦੁਪਹਿਰ 12 – 3
ਰਸਤਾ
  • ਬੋਰਡ ਸਰਟੀਫਾਈਡ
    ਇੰਟਰਵੈਨਸ਼ਨਲ ਕਾਰਡੀਓਲੋਜੀ, ਆਮ ਕਾਰਡੀਓਲੋਜੀ ਅਤੇ ਈਕੋਕਾਰਡੀਓਗ੍ਰਾਫੀ
  • ਫੈਲੋਸ਼ਿਪ ਟ੍ਰੇਨਿੰਗ
    Georgetown/MedStar Washington Hospital Center ਤੋਂ
  • 90+ ਖੋਜ ਲੇਖ
    ਦਿਲ ਅਤੇ ਨਾੜੀਆਂ ਬਾਰੇ ਪੀਅਰ-ਰੀਵਿਊਡ ਖੋਜ
  • Privia Medical Group
    Privia Medical Group – Mid-Atlantic ਦਾ ਹਿੱਸਾ

Stone Springs Heart Specialists ਬਾਰੇ

ਦਿਲ ਦੀਆਂ ਗੁੰਝਲਦਾਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹਮਦਰਦੀ ਭਰੀ, ਪੂਰੀ ਦੇਖਭਾਲ ਦੇਣ ਲਈ ਸਮਰਪਿਤ ਡਾਕਟਰਾਂ ਦੀ ਟੀਮ, ਜੋ ਮਾਣ ਨਾਲ Privia Medical Group ਦਾ ਹਿੱਸਾ ਹੈ।

ਸਾਡੇ ਬਾਰੇ

ਦਿਲ ਦਾ ਪੂਰਾ ਇਲਾਜ

ਤੁਹਾਡੇ ਦਿਲ ਦੀ ਦੇਖਭਾਲ ਦਾ ਹਰ ਹਿੱਸਾ,
ਬਚਾਅ ਤੋਂ ਲੈ ਕੇ ਇਲਾਜ ਤੱਕ

01

ਜਾਂਚ ਅਤੇ ਇਲਾਜ

ਤੁਹਾਡੇ ਲੱਛਣਾਂ ਦਾ ਕਾਰਨ ਲੱਭਣਾ ਅਤੇ ਉਸ ਦਾ ਇਲਾਜ ਕਰਨਾ, ਪਹਿਲੀ ਮੁਲਾਕਾਤ ਤੋਂ ਲੈ ਕੇ ਲੰਬੇ ਸਮੇਂ ਦੀ ਵਧੀਆ ਦੇਖਭਾਲ ਤੱਕ।

02

ਬਚਾਅ ਅਤੇ ਖ਼ਤਰਾ

ਹਾਰਟ ਅਟੈਕ ਅਤੇ ਸਟ੍ਰੋਕ (ਅਧਰੰਗ) ਵੱਲ ਲੈ ਜਾਣ ਵਾਲੀਆਂ ਬਿਮਾਰੀਆਂ ਦਾ ਇਲਾਜ ਕਰਕੇ ਇਨ੍ਹਾਂ ਦਾ ਖ਼ਤਰਾ ਘਟਾਉਣਾ।

03

ਨਾੜੀਆਂ ਦੀ ਦੇਖਭਾਲ

ਦਿਲ ਤੱਕ ਖ਼ੂਨ ਲਿਆਉਣ ਅਤੇ ਦਿਲ ਤੋਂ ਖ਼ੂਨ ਲੈ ਜਾਣ ਵਾਲੀਆਂ ਨਾੜੀਆਂ ਦੀ ਦੇਖਭਾਲ।

ਡਾ. ਬੇਨੀ ਰਾਏ ਵਰਮਾ, MD, MPH, Stone Springs Heart Specialists ਵਿੱਚ ਇੰਟਰਵੈਨਸ਼ਨਲ ਕਾਰਡੀਓਲੋਜਿਸਟ
ਡਾ. ਬੇਨੀ ਰਾਏ ਵਰਮਾ
MD, MPH · ਇੰਟਰਵੈਨਸ਼ਨਲ ਕਾਰਡੀਓਲੋਜਿਸਟ

ਆਪਣੇ ਦਿਲ ਦੇ ਡਾਕਟਰ ਨੂੰ ਮਿਲੋ

ਦਿਲ ਅਤੇ ਨਾੜੀਆਂ ਦੀ ਹਰ ਬਿਮਾਰੀ ਦੇ ਇਲਾਜ ਦੀ ਟ੍ਰੇਨਿੰਗ, ਸ਼ੁਰੂਆਤੀ ਤੋਂ ਲੈ ਕੇ ਗੰਭੀਰ ਪੜਾਅ ਤੱਕ

ਇੰਟਰਵੈਨਸ਼ਨਲ ਕਾਰਡੀਓਲੋਜਿਸਟ · ਡਾਕਟਰ-ਵਿਗਿਆਨੀ · ਕਲੀਨਿਕਲ ਖੋਜਕਾਰ

ਡਾ. ਵਰਮਾ ਨੇ Georgetown/MedStar Washington Hospital Center ਤੋਂ ਇੰਟਰਵੈਨਸ਼ਨਲ ਕਾਰਡੀਓਲੋਜੀ ਦੀ ਉੱਚ ਫੈਲੋਸ਼ਿਪ ਟ੍ਰੇਨਿੰਗ, Case Western Reserve/MetroHealth ਤੋਂ ਕਾਰਡੀਓਵੈਸਕੁਲਰ ਮੈਡੀਸਨ ਫੈਲੋਸ਼ਿਪ, ਅਤੇ Johns Hopkins ਤੋਂ ਮਾਸਟਰ ਆਫ਼ ਪਬਲਿਕ ਹੈਲਥ ਪੂਰੀ ਕੀਤੀ। ਆਮ ਕਾਰਡੀਓਲੋਜੀ, ਇੰਟਰਵੈਨਸ਼ਨਲ ਅਤੇ ਬਚਾਅ ਵਾਲੀ ਕਾਰਡੀਓਲੋਜੀ ਦੇ ਇਸ ਤਜਰਬੇ ਨਾਲ, ਉਹ ਹਰ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਕਰਦੇ ਹਨ, ਬਚਾਅ ਤੋਂ ਲੈ ਕੇ ਇਲਾਜ ਤੱਕ।

ਬਿਮਾਰੀਆਂ ਜਿਨ੍ਹਾਂ ਦਾ ਅਸੀਂ ਇਲਾਜ ਕਰਦੇ ਹਾਂ

ਸਾਡਾ ਸੈਂਟਰ ਦਿਲ ਅਤੇ ਨਾੜੀਆਂ ਦੀਆਂ ਬਿਮਾਰੀਆਂ ਦੀ ਜਾਂਚ, ਇਲਾਜ ਅਤੇ ਸੰਭਾਲ ਵਿੱਚ ਮਾਹਿਰ ਹੈ, ਅਤੇ ਮਰੀਜ਼ ਨੂੰ ਕੇਂਦਰ ਵਿੱਚ ਰੱਖ ਕੇ, ਤਾਲਮੇਲ ਵਾਲੀ ਦੇਖਭਾਲ ਰਾਹੀਂ ਬਚਾਅ ਵਾਲੀ ਕਾਰਡੀਓਲੋਜੀ ਵੀ ਦਿੰਦਾ ਹੈ।

  • ਦਿਲ ਦੀਆਂ ਨਾੜੀਆਂ ਦੀ ਬਿਮਾਰੀ (ਕੋਰੋਨਰੀ ਆਰਟਰੀ ਡਿਜ਼ੀਜ਼)
  • ਹਾਰਟ ਫੇਲ੍ਹ (ਦਿਲ ਦਾ ਕਮਜ਼ੋਰ ਹੋਣਾ)
  • ਧੜਕਣ ਦੀ ਗੜਬੜ (ਅਰਿਦਮੀਆ)
  • ਦਿਲ ਦੇ ਵਾਲਵ ਦੀ ਬਿਮਾਰੀ
  • ਹਾਈ ਬਲੱਡ ਪ੍ਰੈਸ਼ਰ
  • ਫੇਫੜਿਆਂ ਦਾ ਹਾਈ ਬਲੱਡ ਪ੍ਰੈਸ਼ਰ (ਪਲਮਨਰੀ ਹਾਈਪਰਟੈਨਸ਼ਨ)
  • ਲੱਤਾਂ ਦੀਆਂ ਨਾੜੀਆਂ ਦੀ ਬਿਮਾਰੀ (PAD)
  • ਦਿਲ ਦੀ ਝਿੱਲੀ ਦੀ ਬਿਮਾਰੀ (ਪੈਰੀਕਾਰਡੀਅਲ)

Stone Springs ਦੀ ਖ਼ਾਸੀਅਤ

ਮਰੀਜ਼ ਸਾਨੂੰ
ਕਿਉਂ ਚੁਣਦੇ ਹਨ

ਇਲਾਜ ਦਾ ਤਜਰਬਾ

ਆਮ ਕਾਰਡੀਓਲੋਜੀ, ਇੰਟਰਵੈਨਸ਼ਨਲ ਅਤੇ ਬਚਾਅ ਵਾਲੀ ਕਾਰਡੀਓਲੋਜੀ ਦੇ ਆਪਣੇ ਤਜਰਬੇ ਨਾਲ, ਡਾ. ਵਰਮਾ ਦਿਲ ਅਤੇ ਨਾੜੀਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੀ ਵਧੀਆ ਦੇਖਭਾਲ ਕਰਦੇ ਹਨ।

ਗੁੰਝਲਦਾਰ ਦਿਲ ਦੀਆਂ ਬਿਮਾਰੀਆਂ ਦਾ ਇਲਾਜ

ਸਾਡਾ ਸੈਂਟਰ ਗੁੰਝਲਦਾਰ ਬਿਮਾਰੀਆਂ (ਦਿਲ ਦੀਆਂ ਨਾੜੀਆਂ ਦੀ ਬਿਮਾਰੀ, ਹਾਰਟ ਫੇਲ੍ਹ, ਧੜਕਣ ਦੀ ਗੜਬੜ, ਵਾਲਵ ਦੀ ਬਿਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ) ਦੇ ਨਾਲ-ਨਾਲ ਬਚਾਅ ਵਾਲੀ ਕਾਰਡੀਓਲੋਜੀ ਵਿੱਚ ਵੀ ਮਾਹਿਰ ਹੈ।

ਤਾਲਮੇਲ ਵਾਲੀ ਦੇਖਭਾਲ

Privia Medical Group ਦਾ ਹਿੱਸਾ ਹੋਣ ਕਰਕੇ, ਤੁਹਾਡੀ ਪੂਰੀ ਦੇਖਭਾਲ ਟੀਮ ਇੱਕੋ ਮੈਡੀਕਲ ਚਾਰਟ ਵਰਤਦੀ ਹੈ, ਇਸ ਲਈ ਤੁਹਾਡੇ ਦਿਲ ਦੇ ਡਾਕਟਰ ਅਤੇ ਤੁਹਾਡੇ ਹੋਰ ਡਾਕਟਰ ਇੱਕੋ ਜਾਣਕਾਰੀ ਨਾਲ ਕੰਮ ਕਰਦੇ ਹਨ।

ਤੁਹਾਡੇ ਹਫ਼ਤੇ ਮੁਤਾਬਕ ਦੇਖਭਾਲ

ਦੋ ਦਫ਼ਤਰ, ਸ਼ੈਂਟਿਲੀ ਵਿੱਚ ਐਤਵਾਰ ਨੂੰ ਵੀ ਸਮਾਂ, ਵਰਚੁਅਲ ਮੁਲਾਕਾਤਾਂ, ਅਤੇ ਸੁਨੇਹਿਆਂ, ਦਵਾਈਆਂ ਅਤੇ ਅਪੌਇੰਟਮੈਂਟਾਂ ਲਈ myPrivia ਐਪ।

ਆਮ ਸਵਾਲ

ਤੁਹਾਡੀ ਪਹਿਲੀ ਮੁਲਾਕਾਤ ਤੋਂ ਪਹਿਲਾਂ

ਜਦੋਂ ਤੁਸੀਂ ਤਿਆਰ ਹੋ,
ਅਸੀਂ ਹਾਜ਼ਰ ਹਾਂ

ਅਸੀਂ ਦੋਵਾਂ ਦਫ਼ਤਰਾਂ ਵਿੱਚ ਨਵੇਂ ਮਰੀਜ਼ ਲੈ ਰਹੇ ਹਾਂ, ਅਤੇ ਸ਼ੈਂਟਿਲੀ ਵਿੱਚ ਐਤਵਾਰ ਨੂੰ ਵੀ ਕੁਝ ਘੰਟੇ ਖੁੱਲ੍ਹਾ ਹੈ।